ਨਾ ਕਰਾਂ ਤੇਰੀ ਮੁਹੱਬਤ ਨਾਤਵਾਂ ਦਾ ਮੈਂ ਗਿਲਾ
ਸਿਦਕ ਮੇਰਾ ਯਾਰ ਤੇਰੀ ਬੇਰੁਖੀ ਦੇਸੀ ਮਿਟਾ।
ਤਕ ਨਜ਼ਾਰੇ ਅਜਬ ਇਹ ਜੋ ਜ਼ਿੰਦਗੀ ਹੈ ਦੇ ਰਹੀ
ਸੱਚ ਸੂਰਜ ਲਿਸ਼ਕਦਾ ਵਿਨ੍ਹ ਕੂੜ ਦੀ ਕਾਲੀ ਘਟਾ।
ਹੈ ਜੁਗਾਂ ਤੋਂ ਇਹ ਲੜਾਈ ਤਾਂ ਨਿਰੰਤਰ ਹੋ ਰਹੀ
ਕਰਮ ਯੋਗੀ ਸੱਚ ਹੈ ਹਰ ਝੂਠ ਨੂੰ ਦੇਂਦਾ ਹਰਾ।
ਨ੍ਹੇਰਿਆਂ ਤੇ ਔਕੜਾਂ ਤੋਂ ਕਿਉ ਡਰਾਂ ਮੈਂ ਦੋਸਤੋ
ਸੱਚ ਸੂਰਜ ਜਦ ਮਿਰਾ ਹੈ ਸਾਥ ਦੇਂਦਾ ਆ ਰਿਹਾ।
ਬਖਸ਼ਿਆ ਜਦ ਤਾਣ ਮੈਨੂੰ ਹੈ ਸਦਾ ਹੀ ਸੱਚ ਨੇ
ਤੋਰ ਤੁਰਦੇ ਸੱਚ ਦੀ ਕਿਉ ਪੈਰ ਜਾਵਣ ਡਗਮਗਾ।
****
No comments:
Post a Comment