ਤੇਰਾ ਹਰ ਇਕ ਬੋਲ

ਤੇਰਾ  ਹਰ ਇਕ  ਬੋਲ  ਪਿਆਰਾ  ਲਗਦਾ ਹੈ
ਹਰ ਮੁਸ਼ਕਲ ਵਿਚ  ਤਾਂ ਹੀ ਬੰਦਾ ਤਗਦਾ ਹੈ।

ਪਾਣ   ਚੜ੍ਹੀ   ਹੈ  ਐਸੀ  ਮੇਰੇ   ਸੋਚਣ  ਤੇ
ਰੂਪ ਤਿਰਾ ਹੀ  ਹਰ ਥਾਂ ਦਿਸਦਾ  ਜਗਦਾ ਹੈ।

ਪਿਆਰ ਤਿਰੇ ਇਉ  ਰਾਹਾਂ ਨੂੰ ਰੁਸ਼ਨਾਇਆ ਹੈ
ਚਾਨਣ ਦਾ ਇਕ  ਦਰਿਆ ਜੀਕਣ ਵਗਦਾ ਹੈ।



ਝੂਠਾਂ   ਪਾਲੇ   ਨਾ  ਚੜ੍ਹਦੇ   ਪਰਵਾਨ  ਕਦੀ
ਸਚ  ਬੋਲਣ  ਤੇ  ਭਾਂਬੜ ਸਭ ਨੂੰ  ਲਗਦਾ ਹੈ।

ਹੋਰ   ਨਹੀਂ  ਕੋ  ਜਾਦੂ  ਯਾਰਾ  ਸਚ  ਵਰਗਾ
ਕੂੜ  ਪਲੋਂਦਾ  ਸਚ  ਸੂਰਜ  ਜਦ  ਦਗਦਾ ਹੈ।

****

No comments:

Post a Comment