ਕਿੱਥੇ ਤੁਰਗੀ, ਨੀਂਦ ਪਿਆਰੀ
ਲਾ ਗੀ ਤੇਰੇ, ਵਾਂਗ ਉਡਾਰੀ।
ਲੁਕ ਲੁਕ ਰੋਵਣ, ਨੈਣ ਵਰਾਗੇ
ਚਸਕ ਵਸੇੱਦੀ,ਮਨ ਵਿਚ ਨਿਆਰੀ
ਵਾਂਗ ਸ਼ੁਦਾਈਆਂ, ਹਸਦੇ ਰੋਂਦੇ
ਵਸਦੇ ਖ਼ਾਬੀੱ, ਦੁਨੀਆਂ ਪਿਆਰੀ।
ਹੋਰ ਗਲਾਂ ਸਭ, ਸੁਪਨਾ ਹੋਈਆਂ
ਰਹਿ ਗੀ ਪੱਲੇ, ਤੇਰੀ ਯਾਰੀ।
ਸਜਦਾ ਕਰਦਾਂ, ਨਿਤ ਦਰਗਾਹੇ
ਤੇਰੀ ਮੂਰਤ, ਮਨ ਵਿਚ ਧਾਰੀ।
ਗਹਮਾਂ ਗਹਿਮੀੱ, ਵਸਦੀ ਭਾਵੇੱ
ਸੁੰਨੀ ਤੁਧ ਬਿਨ, ਦੁਨੀਆਂ ਸਾਰੀ।
ਲਟਕ ਲਗਾਈ, ਕੇਹੀ ਯਾਰਾ
ਰੰਗਤੀ ਜਿੰਦੜੀ, ਵਾਂਗ ਲਲਾਰੀ।
ਮਨਵਿਚ ਕਲੀਆਂਖਿੜੀਆਂ ਜਾਪਣ
ਪਿਆਰ ਤਿਰੇਦੀ,ਇਹ ਗੁਲਕਾਰੀ।
ਤੁਧ ਬਿਨ ਹੋਰ ਨੇ, ਫਿਕੜੇ ਦਿਸਦੇ
ਗੂਹੜੀ ਤੇਰੀ, ਨਾਮ ਖ਼ੁਮਾਰੀ।
ਯਾਰ ਮੇਰੇ ਤੂੰ, ਮੂੰਹ ਨਾ ਮੋੜੀਂ
ਜਿਉਣਾ ਹੋ ਜੂ, ਤੈੱ ਬਿਨ ਭਾਰੀ।
****
No comments:
Post a Comment