ਲਾਲਚੀ ਨਜ਼ਰਾਂ

ਲਾਲਚੀ  ਜਦ  ਨਾਲ ਨਜ਼ਰਾਂ, ਤੱਕਦੇ ਨੇ  ਸਭ ਜਣੇ
ਲਾਲਚਾਂ ਦੇ  ਰਿਸ਼ਤਿਆਂ ਦਾ, ਫੇਰ ਦੱਸੋ  ਕੀ ਬਣੇ।

ਬੇਯਕੀਨੀ  ਵਿਚ  ਬਦਲਦੇ, ਨੇ  ਯਕੀਨਾਂ  ਦੇ ਸਿਰੇ
ਲੋੜ ਕਰਦੀ ਫੈਸਲਾ ਕਿਸ, ਕੰਮ ਹਨ ਰਿਸ਼ਤੇ ਘਣੇ।



ਵਿਤਕਰੇ ਕਿਉ  ਨਾਲ ਧੀਆਂ, ਕਰਨ ਬਹੁਤੇ ਬਾਪਮਾਂ
ਵੱਸ ਨਾਹੀਂ  ਜਦ ਉਨ੍ਹਾਂ ਦੇ, ਜਾਣ ਕੇਵਲ ਪੁੱਤ ਜਣੇ।

ਵਿਤਕਰਾ ਜੇ  ਨਾਲ ਧੀ ਦੇ, ਜਾਣ ਕੇ  ਸੀਤਲ ਕਰੇ
ਝੂਠ  ਨੇ  ਪਰਚਾਰ  ਖਾਤਰ, ਧਰਮ ਦੇ  ਤੰਬੂ ਤਣੇ।

ਕਸਬ ਅਪਣਾ  ਹਰ ਕਿਸੇਦਾ, ਵਾਂਗ ਉਸਦੀ ਸੋਚ ਦੇ
ਪਿਆਰ ਉਸ ਕੀ ਜਾਣਨਾ ਜੋ,ਪ੍ਰੇਮ ਸੰਗ ਪੈਸੇ ਮਿਣੇ।

No comments:

Post a Comment