ਸ਼ੌਕ ਨੂੰ ਨਾ ਰੋਕ ਕੋਈ, ਭਾ ਗਈ ਹੈ ਦੋਸਤਾ
ਰੋਕ ਹੀ ਤਾਂ ਖੂਨ ਨੂੰ ਗਰਮਾ ਗਈ ਹੈ ਦੋਸਤਾ।
ਇਸ਼ਕ ਦੇ ਸਿਦਕੀ ਸਦਾ ਹੀ, ਜਿੱਤ ਪੌਂਦੇ ਨੇ ਰਹੇ
ਕਰਮ ਹੀਣੀ ਅਕਲ ਤਾਂ ਕਤਰਾ ਗਈ ਹੈ ਦੋਸਤਾ।
ਬੀਤ ਚੁੱਕੀ ਰੁੱਤ ਸਾਰੀ, ਪਤਝੜਾਂ ਦੀ ਜਾਪਦੀ
ਰੁੱਤ ਸ਼ਗੂਫੇ ਖਿੜਣ ਦੀ ਹੁਣ, ਆ ਗਈ ਹੈ ਦੋਸਤਾ।
ਤੇਰਿਆਂ ਪੈਰਾਂ ‘ਚ ਛਣਕੇ, ਝਾਂਜਰਾਂ ਦੇ ਬੋਰ ਜਦ
ਸਰਗਮਾਂ ਦੀ ਗੂੰਜ ਜਾਪੇ, ਛਾ ਗਈ ਹੈ ਦੋਸਤਾ।
ਸਾਮਣੇ ਮੰਜ਼ਲ ਮਿਰੀ ਤੇ, ਘੋਰ ਹੈ ਸੰਗਰਾਮ ਵੀ
ਸ਼ੌਕ ਦੀ ਬਿਜਲੀ ਇਵੇਂ ਲਹਿਰਾ ਗਈ ਹੈ ਦੋਸਤਾ।
****
No comments:
Post a Comment