ਹੈ ਲੁੱਟ ਖਾਧਾ ਲੀਡਰਾਂ


ਹੈ  ਲੁੱਟ  ਖਾਧਾ  ਲੀਡਰਾਂ,  ਭਾਰਤ  ਕਬਾਬ   ਵਾਂਗ
ਢਾਣੇ  ਜ਼ਰੂਰੀ  ਬੁਰਜ ਨੇ, ਉਠ  ਇਨਕਲਾਬ  ਵਾਂਗ।

ਕਰਕੇ   ਕਮਾਈ  ਝੂਠ  ਦੀ, ਬੰਗਲੇ   ਲਏ  ਉਸਾਰ
ਰੁੜ੍ਹਣੇ  ਨੇ  ਓਦੋਂ,  ਲੋਕ ਜਦ, ਆਏ  ਸਲਾਬ ਵਾਂਗ।

ਚਾਅ  ਜ਼ਿੰਦਗੀ ਦੇ  ਮਾਝਿਓਂ, ਗੁੜਤੀ  ਸਮਾਨ  ਲੈਕੇ
ਚੱਲੋ   ਸਵੇਰਾ   ਤਾਂਘਦੇ,  ਸੁਹਣੇ   ਦੁਆਬ  ਵਾਂਗ।


ਆਜ਼ਾਦ  ਅਪਣੇ  ਦੇਸ਼  ਨੂੰ, ਕਰ ਹੋ  ਗਏ  ਸ਼ਹੀਦ
ਕਰਨੀ  ਉਸਾਰੀ  ਦੇਸ਼ ਦੀ, ਸ਼੍ਹੀਦਾਂ ਦੇ ਖਾਬ  ਵਾਂਗ।

ਜਾਪੇ   ਦਿਖਾਂਦੀ  ਹੈ  ਨਜ਼ਰ, ਤੇਰੀ  ਕਈ  ਕਮਾਲ
ਡਿਗਦੀ ਜਿਵੇਂ ਹੈ  ਬਿੱਜਲੀ, ਉਠਦੀ  ਹਜਾਬ ਵਾਂਗ।

ਜਿਉ ਸੋਹਣੀ ਦਾ ਇਸ਼ਕ ਸੀ, ਬਣ ਨੈਂ ਝਨਾ ਤਰਾਕ
ਕੱਚੇ  ਲਵੇ   ਸੰਭਾਲ  ਜੋ,  ਵਗਦੇ  ਚਨਾਬ  ਵਾਂਗ।

ਪੂਰੀ ਨਹੀਂ  ਇਹ ਜ਼ਿੰਦਗੀ, ਬਾਝੋਂ ਕਦੇ ਵੀ ਪਿਆਰ
ਤੇਰੇ  ਬਿਨਾ  ਜਾਪੇ ਸਦਾ,  ਜੀਵਨ  ਅਜ਼ਾਬ ਵਾਂਗ।

ਮੰਨੇ  ਗੁਰੂ ਜੋ  ਸ਼ਬਦ  ਹੀ, ਸੱਚਾ  ਉ ਸਿੱਖ  ਜਾਣ
ਸਜਦਾ  ਕਰਾਂ  ਮੈਂ ਸ਼ਬਦ ਨੂੰ, ਸੱਚੇ  ਅਦਾਬ ਵਾਂਗ।

ਜੋ ਧਰਮ  ਸੱਚਾ  ਸਮਝਦੇ, ਇਨਸਾਨ  ਦੋਸਤੀ ਹੀ
ਜੀਵਣ  ਉਨਾਂ ਦਾ ਬੀਤਦਾ, ਕੀਤੇ  ਸਵਾਬ  ਵਾਂਗ।

ਦਿਲ ਜਾਨ ਤੈਥੋਂ ਵਾਰਕੇ, ਮੈਂ ਪਾ ਲਿਆ ਹੈ ਪਿਆਰ
ਤੂੰ  ਵਾਚ  ਸੰਧੂ   ਜ਼ਿੰਦਗੀ, ਖੁੱਲੀ   ਕਿਤਾਬ  ਵਾਂਗ।

****

No comments:

Post a Comment