ਗੁਰਦੇਵ ਦਾ ਮਾਨ

ਮਾਨ ਹੈ  ਗੁਰਦੇਵ  ਦਾ ਜਿਸ, ਅਰਥ ਸਮਝੇ  ਗੀਤ ਦੇ
ਜਾਂ  ਸਦਕੜੇ  ਯਾਰ  ਇਸ ਦੇ, ਗੀਤ ਦੇ  ਸੰਗੀਤ ਦੇ।

ਬਸਰ  ਕੀਤੀ   ਜ਼ਿੰਦਗੀ  ਹੈ,  ਏਸ  ਢੋਲੇ  ਗਾਂਦਿਆਂ
ਅਰਥ ਸਮਝੇ  ਏਸ ਜਾਣੋ, ਪਿਆਰ ਦੀ ਹੀ  ਰੀਤ ਦੇ।

ਜਾਣਕੇ  ਇਸ  ਮਰਮ  ਸਾਰੇ, ਪ੍ਰੇਮ ਦੇ  ਕੀਤੇ  ਬਿਆਂ
ਖੋਟ  ਨਾਹੀਂ  ਮੂਲ ਕੋਈ, ਵਿੱਚ  ਇਸ ਦੀ  ਨੀਤ ਦੇ।

ਗੀਤ  ਇਸ ਨੇ  ਬੰਨ੍ਹਕੇ ਹਨ, ਰੱਖ  ਦਿੱਤੇ  ਇਸ ਤਰਾਂ
ਜਿਸ ਤਰਾਂ ਹਨ ਪ੍ਰੇਮੀਆਂ ਦੇ, ਦਿਲ ‘ਤ ਸੱਚੀਂ ਬੀਤਦੇ।

ਟਹਿਕਦੇ ਤੇ  ਮਹਿਕਦੇ ਨੇ, ਬੋਲ  ਇਸ ਦੇ  ਹਰ ਜਗ੍ਹਾ
ਬਣ  ਗਏ ਨੇ  ਵਾਂਗ ਵਿਰਸੇ, ਗੀਤ  ਸਾਡੇ  ਮੀਤ ਦੇ।

****

No comments:

Post a Comment