ਬਚਾਵੇ ਕੌਣ


ਨਿਹੁ ਦਾ ਦੀਰਘ ਰੋਗ ਬਚਾਵੇ ਕੌਣ ਭਲਾ
ਮਿਠੜੇ ਲਗਦੇ ਭੋਗ ਬਚਾਵੇ  ਕੌਣ ਭਲਾ।

ਗਮ  ਸੱਪਾਂ ਨੂੰ  ਮੋਰਾਂ ਵਾਂਗੂੰ  ਚੁਗਿਆ ਹੈ
ਖਾਧੀ ਜ਼ਹਰੀ  ਚੋਗ  ਬਚਾਵੇ ਕੌਣ ਭਲਾ।

ਖੁਸ਼ ਹੋਕੇ  ਸਾਂ ਨੱਚੇ ਚਰਖਾ ਟੁੱਟ  ਗਿਆ
ਪਰ ਨਾ  ਮੁੱਕਾ ਰੋਗ  ਬਚਾਵੇ ਕੌਣ ਭਲਾ।



ਅੰਧ  ਵਿਸ਼ਵਾਸਾਂ ਥਾਂ ਧਰਮਾਂ ਦੀ ਮੱਲੀ ਹੈ
ਬੌਰੇ ਕੀਤੇ  ਲੋਗ  ਬਚਾਵੇ   ਕੌਣ  ਭਲਾ।

ਕਰਮੀਂਕਾਂਡੀਂ ਰੱਬ ਨ ਮਿਲਦਾ ਤਾਂਵੀ ਸਭ
ਫਾਥੇ ਮੰਨ  ਸੰਜੋਗ  ਬਚਾਵੇ ਕੌਣ  ਭਲਾ।

ਡੋਬੀ  ਬੇੜੀ  ਵਿਚ  ਭੰਵਰ  ਦੇ  ਨੇਤਾ ਨੇ
ਛਾਏ ਹਰ ਥਾਂ  ਸੋਗ ਬਚਾਵੇ  ਕੌਣ ਭਲਾ।

ਮੁਹਰੇ ਹਰ ਥਾਂ ਹੁਣ ਤੇ ਗਿਣਤੀ ਵੋਟਾਂ ਦੀ
ਨਾ ਕੋ  ਵੇਖੇ ਯੋਗ  ਬਚਾਵੇ  ਕੌਣ ਭਲਾ।

****

No comments:

Post a Comment