ਬੇਰੁਖੀ

ਬੇਰੁਖੀ   ਵੀ  ਜਾਪਦੀ   ਅੰਦਾਜ਼  ਵੀ
ਜਿਉ ਵਿਰੋਧੀ  ਸੁਰ ਉਠਾਵੇ ਸਾਜ਼ ਵੀ।

ਝਿੜਕ  ਦੇਵੇਂ  ਨਾਲ ਗਲ ਲੈਂ  ਫੇਰ ਲਾ
ਪਿਆਰਦਾ ਇਹ ਅਜਬ ਹੈ ਅੰਦਾਜ਼ ਵੀ

ਔਕੜਾਂ  ਨੂੰ   ਵੇਖ ਕੇ  ਘਬਰਾਟ  ਕੀ
ਦੁੱਖ  ਦਸਦੇ ਹਨ  ਸੁਖਾਂ ਦਾ ਰਾਜ਼ ਵੀ।

ਪ੍ਰੇਮ  ਦੇ  ਜੋ   ਸਾਗਰੀਂ  ਹੈ  ਡੁੱਬਿਆ  
ਮੁੜ ਨਾ ਆਵੇ  ਕਦੀ  ਉਹ ਬਾਜ਼ ਵੀ।

ਸਭ  ਸਿਆਸਤਦਾਨ  ਵਾਅਦੇ  ਵੇਚਦੇ 
ਕਰਨ ਨਾ ਵੋਟਰ ਕਦੀ ਇਤਰਾਜ਼ ਵੀ।

ਲਾਕੇ ਦਿਲ ਤੂੰ ਚੁੱਪ ਕਰਕੇ ਬਹਿ ਗਿਓਂ
ਹਨ ਉਡੀਕਾਂ  ਦੇ ਕਦੀ  ਆਵਾਜ਼ ਵੀ।

ਵੇਖਕੇ  ਅਉਂਦੀ  ਮੁਖਾਲਿਫ  ਤੂੰ  ਹਵਾ
ਹੋਰ  ਉੱਚੀ ਸੇਧ  ਲੈ  ਪਰਵਾਜ਼  ਵੀ।

****

No comments:

Post a Comment