ਹੋ ਗਿਆ ਕੀ ਚਾਨਣੇ ਨੂੰ, ਫਿਰਨ ਘਬਰਾਏ ਇ ਦਿਨ
ਰੰਗ ਕਾਲਾ ਪੈ ਗਿਆ ਹੈ, ਇੰਜ ਮੁਰਝਾਏ ਇ ਦਿਨ।
ਰਾਤ ਤਾਂ ਵਿਕਦੀ ਰਹੀ ਹੈ, ਹੱਥ ਠੱਗਾਂ ਦੇ ਸਦਾ
ਦੁਸ਼ਟ ਹੈ ਇਹ ਕੌਣ ਜਿਸ ਨੂੰ ਵੇਖ ਕੁਰਲਾਏ ਇ ਦਿਨ।
ਪੁੱਛ ਜਾਕੇ ਮਾਪਿਆਂ ਨੂੰ, ਪੁੱਤ ਜਿਹਦਾ ਤੁਰ ਗਿਆ
ਕਿਸ ਤਰਾਂ ਰੋ ਵਿਲਕ ਉਹਨਾਂ,ਜਾਣ ਲੰਘਾਏ ਇ ਦਿਨ।
ਵਾਵਰੋਲਾ ਉੱਠਿਆ ਜੋ, ਹਾਸਿਆਂ ਨੂੰ ਖਾ ਗਿਆ
ਸਦਮਿਆਂ ਨੂੰ ਰਾਤਦਿਨ ਕਰ,ਯਾਦ ਪਛਤਾਏ ਇ ਦਿਨ।
ਸੀ ਗਿਰੀ ਬਿਜਲੀ ਜਿਵੇਂ ਚੁਣ, ਭਾਲ ਮੇਰਾ ਆਲ੍ਹਣਾ
ਜਲ ਰਹੇ ਹੀ ਤਿਨਕਿਆਂ ਨੇ,ਯਾਰ ਰੁਸ਼ਨਾਏ ਇ ਦਿਨ।
ਮੌਤ ਦਾ ਸੀ ਨਾਚ ਤਾਂਡਵ, ਦੇਸ਼ ਸਾਰੇ ਹੋ ਰਿਹਾ
ਦੇ ਬਲੀ ਕੁਛ ਸੂਰਿਆਂ ਨੇ, ਆਪ ਬਦਲਾਏ ਇ ਦਿਨ।
ਧੁੰਦ ਛਿਟਕੀ ਹੁਣ ਜ਼ਰਾ ਕਰ, ਹੋਸ਼ ਮੁਸਕਾਏ ਇ ਦਿਨ
ਅੱਗ ਮੱਠੀ ਹੈ ਜ਼ਰਾ ਭਰ, ਵੇਖ ਸੁਸਤਾਏ ਇ ਦਿਨ।
****
ਰੰਗ ਕਾਲਾ ਪੈ ਗਿਆ ਹੈ, ਇੰਜ ਮੁਰਝਾਏ ਇ ਦਿਨ।
ਰਾਤ ਤਾਂ ਵਿਕਦੀ ਰਹੀ ਹੈ, ਹੱਥ ਠੱਗਾਂ ਦੇ ਸਦਾ
ਦੁਸ਼ਟ ਹੈ ਇਹ ਕੌਣ ਜਿਸ ਨੂੰ ਵੇਖ ਕੁਰਲਾਏ ਇ ਦਿਨ।
ਪੁੱਛ ਜਾਕੇ ਮਾਪਿਆਂ ਨੂੰ, ਪੁੱਤ ਜਿਹਦਾ ਤੁਰ ਗਿਆ
ਕਿਸ ਤਰਾਂ ਰੋ ਵਿਲਕ ਉਹਨਾਂ,ਜਾਣ ਲੰਘਾਏ ਇ ਦਿਨ।
ਵਾਵਰੋਲਾ ਉੱਠਿਆ ਜੋ, ਹਾਸਿਆਂ ਨੂੰ ਖਾ ਗਿਆ
ਸਦਮਿਆਂ ਨੂੰ ਰਾਤਦਿਨ ਕਰ,ਯਾਦ ਪਛਤਾਏ ਇ ਦਿਨ।
ਸੀ ਗਿਰੀ ਬਿਜਲੀ ਜਿਵੇਂ ਚੁਣ, ਭਾਲ ਮੇਰਾ ਆਲ੍ਹਣਾ
ਜਲ ਰਹੇ ਹੀ ਤਿਨਕਿਆਂ ਨੇ,ਯਾਰ ਰੁਸ਼ਨਾਏ ਇ ਦਿਨ।
ਮੌਤ ਦਾ ਸੀ ਨਾਚ ਤਾਂਡਵ, ਦੇਸ਼ ਸਾਰੇ ਹੋ ਰਿਹਾ
ਦੇ ਬਲੀ ਕੁਛ ਸੂਰਿਆਂ ਨੇ, ਆਪ ਬਦਲਾਏ ਇ ਦਿਨ।
ਧੁੰਦ ਛਿਟਕੀ ਹੁਣ ਜ਼ਰਾ ਕਰ, ਹੋਸ਼ ਮੁਸਕਾਏ ਇ ਦਿਨ
ਅੱਗ ਮੱਠੀ ਹੈ ਜ਼ਰਾ ਭਰ, ਵੇਖ ਸੁਸਤਾਏ ਇ ਦਿਨ।
****
No comments:
Post a Comment