ਗੁਰ ਬਲੀ ਗੋਬਿੰਦ ਸਾਥੋਂ, ਤੇ ਭੁਲਾਇਆ ਨਾ ਗਿਆ
ਸੱਚ ਤੋਂ ਪਰਵਾਰ ਵਾਰੇ, ਪਰ ਮਿਟਾਇਆ ਨਾ ਗਿਆ।
ਮਿਹਰ ਕਰਕੇ ਤਾਰ ਦਿੱਤੀ, ਹਿੰਦ ਸਾਰੀ ਸਤਿ ਗੁਰਾਂ
ਕਰ ਸ਼ੁਕਰ ਤੇ ਸੀਸ ਸਜਦੇ, ਚੋਂ ਉਠਾਇਆ ਨਾ ਗਿਆ।
ਉਲਝਿਆ ਹੈ ਫੇਰ ਧੰਦਾ, ਹਿੰਦ ਅੰਦਰ ਧਰਮ ਦਾ
ਲੀਡਰਾਂ ਤੋਂ ਏਕਤਾ ਦਾ, ਗੀਤ ਗਾਇਆ ਨਾ ਗਿਆ।
ਦੇਸ਼ ਸੀ ਆਜ਼ਾਦ ਹੋਇਆ, ਕਰ ਕਈ ਕੁਰਬਾਨੀਆਂ
ਮਗਰ ਲੋਟੂ ਲੀਡਰਾਂ ਤੋਂ, ਹੀ ਬਚਾਇਆ ਨਾ ਗਿਆ।
ਦੇਸ਼ ਤੋਂ ਕੁਰਬਾਨ ਹੋਗੇ, ਭਗਤ ਵਰਗੇ ਸਿੰਘ ਜੋ
ਕਟ ਗਿਆ ਪਰ ਸੀਸ ਜਬਰਾਂ,ਤੋਂ ਨਵਾਇਆ ਨਾ ਗਿਆ।
ਰੁੱਸਿਆ ਹੈ ਯਾਰ ਸਾਥੋਂ, ਨਾ ਮਨੀਚੇ ਕੀ ਕਰਾਂ
ਰੁੱਸਕੇ ਸਾਥੋਂ ਗਿਆ ਜੋ, ਦਿਲ ਮਨਾਇਆ ਨਾ ਗਿਆ।
ਵਾਟ ਲੰਮੀ ਸੁੰਨ ਰਸਤੇ, ਧੁੰਦਲੀ ਜਿਉ ਕਹਿਕਸ਼ਾਂ
ਘਰ ਤਿਰੇ ਦਾ ਮਾਲਕਾ, ਟੇਵਾ ਲਗਾਇਆ ਨਾ ਗਿਆ।
****
No comments:
Post a Comment