ਤੇਰੇ ਨਿਘ ਤੋਂ ਵਾਂਝੀ ਸਖਣੀ

ਤੇਰੇ ਨਿਘ ਤੋਂ  ਵਾਂਝੀ ਸਖਣੀ, ਰੂਹ ਮੇਰੀ ਤਿਰਹਾਈ ਵੇ
ਰੀਝ  ਖ਼ਜ਼ਾਨੇ  ਸਖਣੇ  ਹੋਏ, ਤੇਰੀ  ਵੇਖ  ਜੁਦਾਈ ਵੇ।

ਡਾਰੋਂ ਵਿਛੜੀ  ਕੂੰਜ ਦੇ ਵਾਂਗੂੰ, ਰਾਤ ਦਿਨੇ ਕੁਰਲਾਵਾਂ ਮੈਂ
ਬਿਖੜੇ ਪੈਂਡੇ  ਵਿਚ ਪਰਦੇਸਾਂ, ਨਾ ਕੋ ਪੈੜ ਲਭਾਈ ਵੇ।

ਦੂਰ  ਵਸੇਂਦੇ  ਸਜਣਾ  ਰਾਤੀਂ, ਸੁਪਨਾ ਬਣਕੇ ਆਵੇਂ ਤੂੰ
ਵੱਸੇਂ ਓਥੇ  ਸੁਪਨੀਂ ਏਥੇ, ਨਾ ਕਰ ਇਹ  ਚਤਰਾਈ ਵੇ।

ਹੋ  ਪਰਦੇਸੀ  ਹਾਇ  ਵਛੋੜਾ, ਦੇਕੇ  ਸਾਨੂੰ  ਸਜਣਾ  ਤੂੰ
ਜਲ ਦੇ ਬਾਝੋਂ ਮਛਲੀ ਵਾਂਗੂੰ, ਜਿੰਦ ਕਿਹੀ ਤੜਫਾਈ ਵੇ।

ਬੌਰੀ  ਜਾਪਾਂ  ਆਉਣ  ਤੇਰੇ, ਦੀਆਂ  ਖਬਰਾਂ  ਸੁਣਕੇ ਮੈਂ
ਵਜਦੀ  ਮੇਰੇ  ਕੰਨੀ  ਜਾਪੇ, ਸ਼ਗਨਾਂ  ਦੀ ਸ਼ਹਿਨਾਈ ਵੇ।

ਰਾਹ  ਦਿਲਾਂ ਨੂੰ  ਦਿਲ ਦੇ  ਹੋਂਦੇ, ਪੱਕੇ  ਗੰਢ  ਚਤਾਵੇ ਵੇ
ਰਿਸ਼ਤੇ  ਸਾਡੇ ਹੋਏ  ਦਿਲ ਦੇ, ਰੂਹ ਗਈ  ਪਰਨਾਈ ਵੇ।

****

No comments:

Post a Comment