ਜ਼ਿੰਦਗੀ

ਮਿਹਨਤਾਂ  ਕਰ  ਹੋਂਵਦੀ  ਆਪੇ  ਸਿਆਣੀ  ਜ਼ਿੰਦਗੀ
ਸੰਘਰਸ਼  ਬਿਨ  ਜਾਪਦੀ  ਹੈ, ਬਦਗੁਮਾਨੀ  ਜ਼ਿੰਦਗੀ।

ਰੰਗ ਮਾਣੇ  ਹਨ ਚਮਨ ਦੇ, ਨੀਰ ਨਿਰਮਲ ਵਹਿ ਰਿਹਾ
ਵੰਡਦੀ   ਹੈ   ਦੋਸਤਾਂ   ਨੂੰ,  ਸ਼ਾਦਮਾਨੀ   ਜ਼ਿੰਦਗੀ।

ਗੁਣ  ਗਿਆਨੀ  ਦੇ  ਸਦਾ ਹਨ, ਤੌਰ  ਮੋਹਨ ਦੇ ਰਹੇ
ਗੀਤ ਸੁਰ ਹੈ ਗਾ  ਰਹੀ ਹੁਣ, ਚੁੱਪ  ਚਾਨੀ  ਜ਼ਿੰਦਗੀ।

ਰੰਗ  ਗੀਤਾਂ  ਦੇ   ਅਨੋਖੇ,  ਜ਼ਿੰਦਗੀ  ਚੋਂ  ਆ  ਗਏ
ਬਾਪ  ਦਾਦੇ  ਦੀ  ਸਿਆਣਪ, ਤਰਜਮਾਨੀ  ਜ਼ਿੰਦਗੀ।

ਖੜ ਗਿਆ ਸੋ ਮਰ ਗਿਆ ਤੂੰ ਚਾਲ ਅਪਣੀ ਰਖ ਰਵਾਂ
ਤੋਰ ਤੇ  ਸੰਘਰਸ਼  ਰੱਖੇ,  ਵਿਚ  ਰਵਾਨੀ   ਜ਼ਿੰਦਗੀ।

ਗ਼ਫਲਤੀਂੇ  ਗ਼ਲਤਾਨ ਜਿਹੜੇ, ਹਨ ਸਦਾ ਹੀ ਰਹਿ ਰਹੇ
ਫੇਰ  ਝੋਰੇ  ਵਿੱਚ   ਪਿੱਛੋਂ,  ਹੈ  ਗੁਆਣੀ  ਜ਼ਿੰਦਗੀ।

ਹੋਰ  ਲੋਕਾਂ  ਦੀ  ਖ਼ੁਸ਼ੀ  ਵਿਚ, ਲੈਂ ਖ਼ੁਸ਼ੀ ਜੇ  ਭਾਲ ਤੂੰ
ਫੇਰ  ਜਾਣੀ  ਤੂੰ   ਪਿਆਰੇ,  ਰੱਜ  ਮਾਣੀ  ਜ਼ਿੰਦਗੀ।
****

No comments:

Post a Comment