ਵਿੱਚ ਥਲ ਵੀ ਖਿੜ ਪਵੇਗਾ, ਫੁੱਲ ਤਾਂ ਮੁਸਕਾਨ ਦਾ
ਹੱਥ ਤੇਰੇ ਦੋਸਤਾ ਹੈ, ਪੁੱਗਣਾ ਅਰਮਾਨ ਦਾ।
ਯਾਦ ਤੇਰੀ ਆਂਵਦੀ ਹੈ, ਬਣ ਸੁਨਹਿਰੀ ਕਿਰਨ ਹੀ
ਹੈ ਜਿਵੇਂ ਖੇੜਾ ਸੁਆਗਤ,ਕਰ ਰਿਹਾ ਮਹਿਮਾਨ ਦਾ।
ਮੁੱਖ ਮੇਰੇ ਪ੍ਰੀਤ ਦੀ ਹੈ, ਚਮਕਦੀ ਇਊਂ ਲਾਲਮਾ
ਚਮਕ ਅੱਖਾਂ ਮੁੱਲ ਤਾਰਨ, ਪ੍ਰੀਤ ਦੇ ਅਹਿਸਾਨ ਦਾ।
ਆਸਮਾਨੀ ਰਹਿਣ ਵਾਲੇ, ਦੇਵਤੇ ਕਿਸ ਕੰਮ ਦੇ
ਰਾਜ ਧਰਤੀ ਜੇ ਰਹੇਗਾ, ਪਸਰਿਆ ਸ਼ੈਤਾਨ ਦਾ।
ਕੰਮ ਜਿਸ ਦਾ ਹੈ ਸਦਾ ਹੀ, ਮੌਕਿਆਂ ਨੂੰ ਪੂਜਣਾ
ਰੂਪ ਗਿਰਗਟ ਨੇ ਜਿਵੇਂ ਹੈ, ਧਾਰਿਆ ਇਨਸਾਨ ਦਾ।
ਪ੍ਰੀਤ ਬਾਝੋਂ ਸੱਖਣਾ ਹੈ, ਬੁੱਤ ਈਕਣ ਜਾਪਦਾ
ਲਗ ਰਿਹਾ ਸੁਨਸਾਨ ਡੇਰਾ, ਹੈ ਜਿਵੇਂ ਸ਼ਮਸ਼ਾਨ ਦਾ।
ਵੋਟ ਦਾ ਅਧਿਕਾਰ ਹੋਣਾ, ਨਾ ਕਿਸੇ ਵੀ ਕੰਮ ਦਾ
ਮੁੱਲ ਜਦ ਤਕ ਨਾ ਪਵੇਗਾ, ਧਰਤ ਤੇ ਗੁਣਵਾਨ ਦਾ।
****
ਹੱਥ ਤੇਰੇ ਦੋਸਤਾ ਹੈ, ਪੁੱਗਣਾ ਅਰਮਾਨ ਦਾ।
ਯਾਦ ਤੇਰੀ ਆਂਵਦੀ ਹੈ, ਬਣ ਸੁਨਹਿਰੀ ਕਿਰਨ ਹੀ
ਹੈ ਜਿਵੇਂ ਖੇੜਾ ਸੁਆਗਤ,ਕਰ ਰਿਹਾ ਮਹਿਮਾਨ ਦਾ।
ਮੁੱਖ ਮੇਰੇ ਪ੍ਰੀਤ ਦੀ ਹੈ, ਚਮਕਦੀ ਇਊਂ ਲਾਲਮਾ
ਚਮਕ ਅੱਖਾਂ ਮੁੱਲ ਤਾਰਨ, ਪ੍ਰੀਤ ਦੇ ਅਹਿਸਾਨ ਦਾ।
ਆਸਮਾਨੀ ਰਹਿਣ ਵਾਲੇ, ਦੇਵਤੇ ਕਿਸ ਕੰਮ ਦੇ
ਰਾਜ ਧਰਤੀ ਜੇ ਰਹੇਗਾ, ਪਸਰਿਆ ਸ਼ੈਤਾਨ ਦਾ।
ਕੰਮ ਜਿਸ ਦਾ ਹੈ ਸਦਾ ਹੀ, ਮੌਕਿਆਂ ਨੂੰ ਪੂਜਣਾ
ਰੂਪ ਗਿਰਗਟ ਨੇ ਜਿਵੇਂ ਹੈ, ਧਾਰਿਆ ਇਨਸਾਨ ਦਾ।
ਪ੍ਰੀਤ ਬਾਝੋਂ ਸੱਖਣਾ ਹੈ, ਬੁੱਤ ਈਕਣ ਜਾਪਦਾ
ਲਗ ਰਿਹਾ ਸੁਨਸਾਨ ਡੇਰਾ, ਹੈ ਜਿਵੇਂ ਸ਼ਮਸ਼ਾਨ ਦਾ।
ਵੋਟ ਦਾ ਅਧਿਕਾਰ ਹੋਣਾ, ਨਾ ਕਿਸੇ ਵੀ ਕੰਮ ਦਾ
ਮੁੱਲ ਜਦ ਤਕ ਨਾ ਪਵੇਗਾ, ਧਰਤ ਤੇ ਗੁਣਵਾਨ ਦਾ।
****
No comments:
Post a Comment