ਦੁੱਖਾਂ ਦੇ ਹੰਝੂ ਹੁੰਦੇ ਖਾਰੇ ਬੜੇ ਨੇ
ਕੀਤੇ ਲੋਕਾਂ ਆਸ਼ਕ ਤੇ ਕਾਰੇ ਬੜੇ ਨੇ।
ਲੋਕੀਂ ਤਾਂ ਪੂਜਨ ਪੂਨਮ ਦਾ ਚੰਨ ਹਮੇਸ਼ਾ
ਮੇਰੇ ਅਰਸ਼ੀਂ ਤੇਰੇ ਨੱਜ਼ਾਰੇ ਬੜੇ ਨੇ।
ਤੇਰੇ ਬਿਨ ਮੈਂ ਭੀੜੀਂ ਵੀ ਜਾਪਾਂ ਇਕੱਲਾ
ਦੂਰੋਂ ਤੇ ਲਗਦੇ ਸਾਥੀ ਸਾਰੇ ਬੜੇ ਨੇ।
ਬਣਕੇ ਚਮਕੇਂ ਤੂੰ ਮੇਰਾ ਤਾਰਾ ਧਰੂ ਦਾ
ਕਰਦੇ ਗਰਦਿਸ਼ ਤੇ ਭਾਵੇਂ ਤਾਰੇ ਬੜੇ ਨੇ।
ਇਹ ਖੇਖਨ ਜੋ ਧਰਮਾਂ ਦੇ ਕਰਦੇ ਨੇ ਢੋਂਗੀ
ਲਾਂਦੇ ਲੋਕਾਂ ਨੂੰ ਝੂਠੇ ਲਾਰੇ ਬੜੇ ਨੇ।
ਵੈਸੇ ਤੇ ਸੋਚਾਂ ਮੈਂ ਸੋਚਾਂ ਰਾਤ ਦਿਨ ਹੀ
ਪੂਰੇ ਹੋਣੇ ਸੁਪਨੇ ਸੰਵਾਰੇ ਬੜੇ ਨੇ।
ਦੁਨੀਆਂ ਤੇ ਮੇਲੇ ਲਗਦੇ ਰਹਿਣੇ ਹਮੇਸ਼ਾ
ਸੰਧੂ ਸਾਂਝੇ ਇਹ ਸੁਪਨੇ ਪਿਆਰੇ ਬੜੇ ਨੇ।
ਰਾਤਾਂ ਵੀ ਰੌਸ਼ਨ ਹਨ ਤੇਰੀ ਦੀਦ ਬਦਲੇ
ਸੂਰਜ ਵੀ ਚੜ੍ਹਕੇ ਦਿਨ ਲਿਸ਼ਕਾਰੇ ਬੜੇ ਨੇ।
ਹੈ ਝੋਲੀ ਜੇ ਖਾਲੀ ਤਾਂ ਹੋਇਆ ਭਲਾ ਕੀ
ਮੈਂ ਨੈਣਾਂ ਦੇ ਮੋਤੀ ਸ਼ੰਗਾਰੇ ਬੜੇ ਨੇ।
****
ਕੀਤੇ ਲੋਕਾਂ ਆਸ਼ਕ ਤੇ ਕਾਰੇ ਬੜੇ ਨੇ।
ਲੋਕੀਂ ਤਾਂ ਪੂਜਨ ਪੂਨਮ ਦਾ ਚੰਨ ਹਮੇਸ਼ਾ
ਮੇਰੇ ਅਰਸ਼ੀਂ ਤੇਰੇ ਨੱਜ਼ਾਰੇ ਬੜੇ ਨੇ।
ਤੇਰੇ ਬਿਨ ਮੈਂ ਭੀੜੀਂ ਵੀ ਜਾਪਾਂ ਇਕੱਲਾ
ਦੂਰੋਂ ਤੇ ਲਗਦੇ ਸਾਥੀ ਸਾਰੇ ਬੜੇ ਨੇ।
ਬਣਕੇ ਚਮਕੇਂ ਤੂੰ ਮੇਰਾ ਤਾਰਾ ਧਰੂ ਦਾ
ਕਰਦੇ ਗਰਦਿਸ਼ ਤੇ ਭਾਵੇਂ ਤਾਰੇ ਬੜੇ ਨੇ।
ਇਹ ਖੇਖਨ ਜੋ ਧਰਮਾਂ ਦੇ ਕਰਦੇ ਨੇ ਢੋਂਗੀ
ਲਾਂਦੇ ਲੋਕਾਂ ਨੂੰ ਝੂਠੇ ਲਾਰੇ ਬੜੇ ਨੇ।
ਵੈਸੇ ਤੇ ਸੋਚਾਂ ਮੈਂ ਸੋਚਾਂ ਰਾਤ ਦਿਨ ਹੀ
ਪੂਰੇ ਹੋਣੇ ਸੁਪਨੇ ਸੰਵਾਰੇ ਬੜੇ ਨੇ।
ਦੁਨੀਆਂ ਤੇ ਮੇਲੇ ਲਗਦੇ ਰਹਿਣੇ ਹਮੇਸ਼ਾ
ਸੰਧੂ ਸਾਂਝੇ ਇਹ ਸੁਪਨੇ ਪਿਆਰੇ ਬੜੇ ਨੇ।
ਰਾਤਾਂ ਵੀ ਰੌਸ਼ਨ ਹਨ ਤੇਰੀ ਦੀਦ ਬਦਲੇ
ਸੂਰਜ ਵੀ ਚੜ੍ਹਕੇ ਦਿਨ ਲਿਸ਼ਕਾਰੇ ਬੜੇ ਨੇ।
ਹੈ ਝੋਲੀ ਜੇ ਖਾਲੀ ਤਾਂ ਹੋਇਆ ਭਲਾ ਕੀ
ਮੈਂ ਨੈਣਾਂ ਦੇ ਮੋਤੀ ਸ਼ੰਗਾਰੇ ਬੜੇ ਨੇ।
****
No comments:
Post a Comment