ਬੇ-ਵਫਾ

ਬੇ-ਵਫਾ  ਨੇ  ਪ੍ਰੀਤ   ਭਰਮਾਈ   ਜਦੋਂ
ਹੈ  ਵਫਾ  ਵੀ  ਵੇਖ  ਸ਼ਰਮਾਈ  ਜਦੋਂ।

ਪਹਿਨ  ਪਰਦਾ   ਬੇ-ਹਯਾਈ  ਚਿਤਵਦੇ
ਤਕ ਹਯਾ ਵੀ   ਜਾਏ  ਨਰਮਾਈ ਜਦੋਂ।

ਕਸਕ  ਤੇਰੀ   ਰੀਝ  ਨੂੰ  ਆਈ  ਜਦੋਂ
ਜ਼ਿੰਦਗੀ  ਹੈ   ਯਾਰ  ਕੁਮਲਾਈ  ਜਦੋਂ।

ਹਾਂ  ਤਿਰੇ   ਵਾਦਿਆਂ  ਤੇ  ਪਲ  ਰਿਹਾ
ਜਿੰਦ  ਮੇਰੀ  ਇੰਝ   ਭਰਮਾਈ  ਜਦੋਂ।

ਡਰ ਗਿਆ ਸੋ ਮਰ ਗਿਆ ਕਰ ਮੌਜ ਤੂੰ
ਜ਼ਿੰਦਗੀ  ਦੀ  ਰਾਸ  ਹੈ  ਪਾਈ  ਜਦੋਂ।

ਤਦ  ਜ਼ਮਾਨਾ  ਵੀ  ਪਿਛੋਂ  ਸ਼ਾਬਾਸ਼  ਦੇ
ਜਾਣ  ਜਿਸ ਹੈ  ਦਾਓ ਤੇ  ਲਾਈ ਜਦੋਂ।

ਖੇਡ  ਆਖਰ  ਹੈ  ਸਦਾ  ਉਹ  ਜਿੱਤਦਾ
ਸ਼ੌਕ  ਜਿਸ  ਦੇ  ਖੇਡ  ਗਰਮਾਈ ਜਦੋਂ।

****

No comments:

Post a Comment