ਹੈ ਕਿਹੀ ਘਾੜਤ ਜ਼ਮਾਨਾ, ਦੋਸਤੋ ਇਹ ਘੜ ਰਿਹਾ
ਝੂਠ ਉਭਰੇ ਸੱਚ ਜਾਪੇ, ਡਰਕੇ ਅੰਦਰ ਵੜ ਰਿਹਾ।
ਰਾਮ ਤੇ ਈਸਾ ਮੁਹੰਮਦ, ਹੋ ਚੁਕੇ ਨਾਨਕ ਕਈ
ਸੱਚ ਤੇ ਈਮਾਨ ਅਜ ਵੀ, ਕੁਫਰ ਕੋਲੋਂ ਦੜ ਰਿਹਾ।
ਜਾਣਦੇ ਸੰਘਰਸ਼ ਜੀਵਨ, ਦੀ ਸਦਾ ਪਹਿਚਾਨ ਹੈ
ਫੇਰ ਕਿਉ ਤੇਰਾ ਨਤਾਣਾ, ਕਰਮ ਹੀਣਾ ਧੜ ਰਿਹਾ।
ਸੱਚ ਦੀ ਪਹਿਚਾਨ ਸਾਨੂੰ, ਭੁੱਲ ਚੁੱਕੀ ਜਾਪਦੀ
ਇਸ ਲਈ ਇਨਸਾਨ ਜਾਪੇ, ਝੂਠ ਅੰਦਰ ਕੜ ਰਿਹਾ।
ਜਾਪਦਾ ਹੁਣ ਸੁਰਤ ਭੁੱਲੀ, ਹੈ ਜਿਵੇਂ ਇਨਸਾਨ ਦੀ
ਹੈ ਨਿਰੰਤਰ ਉਹ ਤਦੇ ਹੀ, ਦੋਸ਼ ਰਬ ਤੇ ਮੜ੍ਹ ਰਿਹਾ।
ਧਰਮ ਦਾ ਆਦਰਸ਼ ਹੈ ਸੀ, ਰੱਬ ਨੂੰ ਪਾਣਾ ਸਦਾ
ਪਰ ਸਦੀਆਂ ਤੋਂ ਅਡੰਬਰ, ਖੋਖਲੇ ਕਿਉ ਘੜ ਰਿਹਾ।
ਕਾਮਯਾਬੀ ਓਸ ਦੀ ਹੀ, ਹੋਇਗੀ ਰੱਖ ਹੌਸਲਾ
ਨਾਲ ਝੂਠਾਂ ਜੋ ਨਿਰੰਤਰ, ਘੋਲ ਕਰਦਾ ਲੜ ਰਿਹਾ।
ਆਪਣੇ ਹੀ ਖ਼ੂਨ ਦਾ ਹੈ, ਹੁਣ ਪਿਆਸਾ ਆਦਮੀ
ਆਪ ਲਾਵੇ ਅੱਗ ਹਰ ਥਾਂ,ਆਪ ਇਸ ਵਿਚ ਸੜ ਰਿਹਾ।
ਹੈ ਇਸ਼ਕ ਤੇਰਾ ਨਗੂਨਾ, ਬੇਸਮਝ ਨਾਦਾਨ ਹੀ
ਜੇ ਫਿਰੇਂ ਤੂੰ ਭਾਲਦਾ ਲੜ, ਦੌਲਤਾਂ ਦਾ ਫੜ ਰਿਹਾ।
****
ਝੂਠ ਉਭਰੇ ਸੱਚ ਜਾਪੇ, ਡਰਕੇ ਅੰਦਰ ਵੜ ਰਿਹਾ।
ਰਾਮ ਤੇ ਈਸਾ ਮੁਹੰਮਦ, ਹੋ ਚੁਕੇ ਨਾਨਕ ਕਈ
ਸੱਚ ਤੇ ਈਮਾਨ ਅਜ ਵੀ, ਕੁਫਰ ਕੋਲੋਂ ਦੜ ਰਿਹਾ।
ਜਾਣਦੇ ਸੰਘਰਸ਼ ਜੀਵਨ, ਦੀ ਸਦਾ ਪਹਿਚਾਨ ਹੈ
ਫੇਰ ਕਿਉ ਤੇਰਾ ਨਤਾਣਾ, ਕਰਮ ਹੀਣਾ ਧੜ ਰਿਹਾ।
ਸੱਚ ਦੀ ਪਹਿਚਾਨ ਸਾਨੂੰ, ਭੁੱਲ ਚੁੱਕੀ ਜਾਪਦੀ
ਇਸ ਲਈ ਇਨਸਾਨ ਜਾਪੇ, ਝੂਠ ਅੰਦਰ ਕੜ ਰਿਹਾ।
ਜਾਪਦਾ ਹੁਣ ਸੁਰਤ ਭੁੱਲੀ, ਹੈ ਜਿਵੇਂ ਇਨਸਾਨ ਦੀ
ਹੈ ਨਿਰੰਤਰ ਉਹ ਤਦੇ ਹੀ, ਦੋਸ਼ ਰਬ ਤੇ ਮੜ੍ਹ ਰਿਹਾ।
ਧਰਮ ਦਾ ਆਦਰਸ਼ ਹੈ ਸੀ, ਰੱਬ ਨੂੰ ਪਾਣਾ ਸਦਾ
ਪਰ ਸਦੀਆਂ ਤੋਂ ਅਡੰਬਰ, ਖੋਖਲੇ ਕਿਉ ਘੜ ਰਿਹਾ।
ਕਾਮਯਾਬੀ ਓਸ ਦੀ ਹੀ, ਹੋਇਗੀ ਰੱਖ ਹੌਸਲਾ
ਨਾਲ ਝੂਠਾਂ ਜੋ ਨਿਰੰਤਰ, ਘੋਲ ਕਰਦਾ ਲੜ ਰਿਹਾ।
ਆਪਣੇ ਹੀ ਖ਼ੂਨ ਦਾ ਹੈ, ਹੁਣ ਪਿਆਸਾ ਆਦਮੀ
ਆਪ ਲਾਵੇ ਅੱਗ ਹਰ ਥਾਂ,ਆਪ ਇਸ ਵਿਚ ਸੜ ਰਿਹਾ।
ਹੈ ਇਸ਼ਕ ਤੇਰਾ ਨਗੂਨਾ, ਬੇਸਮਝ ਨਾਦਾਨ ਹੀ
ਜੇ ਫਿਰੇਂ ਤੂੰ ਭਾਲਦਾ ਲੜ, ਦੌਲਤਾਂ ਦਾ ਫੜ ਰਿਹਾ।
****
No comments:
Post a Comment