ਰੋਜ਼ ਬਦਲੀ ਇਹ ਜੁ ਕਾਲੀ, ਜੇ ਕਿਤੋਂ ਆਇਆ ਕਰੇ
ਆਣ ਕੇ ਮੇਰੀ ਬਰੇਤੀ, ਰੂਹ ਤ੍ਰਿਪਤਾਇਆ ਕਰੇ।
ਸਾਥ ਤੇਰਾ ਦੋਸਤਾ ਹੈ, ਆਸਮਾਂ ਮੇਰਾ ਜਿਵੇਂ
ਤੇ ਸੁਤਾ ਮੇਰੀ ਨਸ਼ਾ ਇਸ, ਸਾਥ ਦਾ ਛਾਇਆ ਕਰੇ।
ਕਿਰਨ ਜੀਕਣ ਬਦਲੀਆਂ ਚੋਂ, ਝਾਕਦੀ ਹੈ ਹੱਸਕੇ
ਇਉ ਨਿਗਾਹੇ ਸਨਮ ਮੇਰੀ, ਰੂਹ ਰੁਸ਼ਨਾਇਆ ਕਰੇ।
ਵਾਸ ਤੇਰਾ ਰੂਹ ਮੇਰੀ, ਹੋ ਚੁਕਾ ਮੈਂ ਜਾਣਦਾਂ
ਫੇਰ ਪਰਦਾ ਹਰ ਘੜੀ ਕਿਉਂ, ਰੂਹ ਤਰਸਾਇਆ ਕਰੇ?
ਹਨ ਬੜਾ ਭੰਡਾਰ ਮਾਪੇ, ਨਿਹਮਤਾਂ ਦਾ ਜਗ ਤੇ
ਸਾਥ ਉਹਨਾ ਦਾ ਸੁਹਾਵੇ, ਰੁੱਖ ਬਣ ਸਾਇਆ ਕਰੇ।
ਕਰ ਦਵੇ ਕੁਰਬਾਨ ਪ੍ਰੇਮੀ, ਜਾਨ ਅਪਣੇ ਯਾਰ ਤੋਂ
ਰਬ ਕਰੇ ਮਹਿਬੂਬ ਵੀ ਇਹ, ਢੰਗ ਅਪਨਾਇਆ ਕਰੇ।
ਰੱਖਦੇ ਹਾਂ ਯਾਰ ਤਕਵਾ, ਰੱਬ ਤੈਨੂੰ ਜਾਣ ਕੇ
ਸਿਤਮ ਚਾਹੇ ਇਹ ਜ਼ਮਾਨਾ, ਨਿੱਤ ਹੀ ਢਾਇਆ ਕਰੇ।
ਨਾਲ ਬੱਧੇ ਹਾਂ ਅਸੀਂ ਤੇ, ਡੋਰ ਜਿਸ ਦੇ ਪ੍ਰੇਮ ਦੀ
ਨਾ ਜ਼ਮਾਨਾ ਕਸਮ ਸਾਨੂੰ, ਯਾਰ ਦੀ ਪਾਇਆ ਕਰੇ।
ਬੋਲ ਤੇਰੇ ਹੀ ਸਦਾ ਹਨ, ਗੂੰਜਦੇ ਕੰਨੀਂ ਤਦੇ
ਹੋਰ ਸਾਨੂੰ ਰਾਗ ਕੋਈ, ਨਾ ਕਦੇ ਭਾਇਆ ਕਰੇ।
ਗੀਤ ਮੈਨੂੰ ਰਾਗ ਬਣਕੇ, ਨਿੱਤ ਵਾਜਾਂ ਮਾਰਦੇ
ਚਾਹਤਾਂ ਸੁਰ ਤਾਲ ਬਣਕੇ,ਹਰ ਤਰਫ ਛਾਇਆ ਕਰੇ।
ਯਾਰ ਮਿੱਤਰ ਵੇਖਕੇ ਹਨ, ਹੋ ਰਹੇ ਹੈਰਾਨ ਹੀ
ਉਮਰ ਪੀਰੀ ਰਾਗ ਸੰਧੂ, ਇਸ਼ਕ ਦੇ ਗਾਇਆ ਕਰੇ।
****
ਆਣ ਕੇ ਮੇਰੀ ਬਰੇਤੀ, ਰੂਹ ਤ੍ਰਿਪਤਾਇਆ ਕਰੇ।
ਸਾਥ ਤੇਰਾ ਦੋਸਤਾ ਹੈ, ਆਸਮਾਂ ਮੇਰਾ ਜਿਵੇਂ
ਤੇ ਸੁਤਾ ਮੇਰੀ ਨਸ਼ਾ ਇਸ, ਸਾਥ ਦਾ ਛਾਇਆ ਕਰੇ।
ਕਿਰਨ ਜੀਕਣ ਬਦਲੀਆਂ ਚੋਂ, ਝਾਕਦੀ ਹੈ ਹੱਸਕੇ
ਇਉ ਨਿਗਾਹੇ ਸਨਮ ਮੇਰੀ, ਰੂਹ ਰੁਸ਼ਨਾਇਆ ਕਰੇ।
ਵਾਸ ਤੇਰਾ ਰੂਹ ਮੇਰੀ, ਹੋ ਚੁਕਾ ਮੈਂ ਜਾਣਦਾਂ
ਫੇਰ ਪਰਦਾ ਹਰ ਘੜੀ ਕਿਉਂ, ਰੂਹ ਤਰਸਾਇਆ ਕਰੇ?
ਹਨ ਬੜਾ ਭੰਡਾਰ ਮਾਪੇ, ਨਿਹਮਤਾਂ ਦਾ ਜਗ ਤੇ
ਸਾਥ ਉਹਨਾ ਦਾ ਸੁਹਾਵੇ, ਰੁੱਖ ਬਣ ਸਾਇਆ ਕਰੇ।
ਕਰ ਦਵੇ ਕੁਰਬਾਨ ਪ੍ਰੇਮੀ, ਜਾਨ ਅਪਣੇ ਯਾਰ ਤੋਂ
ਰਬ ਕਰੇ ਮਹਿਬੂਬ ਵੀ ਇਹ, ਢੰਗ ਅਪਨਾਇਆ ਕਰੇ।
ਰੱਖਦੇ ਹਾਂ ਯਾਰ ਤਕਵਾ, ਰੱਬ ਤੈਨੂੰ ਜਾਣ ਕੇ
ਸਿਤਮ ਚਾਹੇ ਇਹ ਜ਼ਮਾਨਾ, ਨਿੱਤ ਹੀ ਢਾਇਆ ਕਰੇ।
ਨਾਲ ਬੱਧੇ ਹਾਂ ਅਸੀਂ ਤੇ, ਡੋਰ ਜਿਸ ਦੇ ਪ੍ਰੇਮ ਦੀ
ਨਾ ਜ਼ਮਾਨਾ ਕਸਮ ਸਾਨੂੰ, ਯਾਰ ਦੀ ਪਾਇਆ ਕਰੇ।
ਬੋਲ ਤੇਰੇ ਹੀ ਸਦਾ ਹਨ, ਗੂੰਜਦੇ ਕੰਨੀਂ ਤਦੇ
ਹੋਰ ਸਾਨੂੰ ਰਾਗ ਕੋਈ, ਨਾ ਕਦੇ ਭਾਇਆ ਕਰੇ।
ਗੀਤ ਮੈਨੂੰ ਰਾਗ ਬਣਕੇ, ਨਿੱਤ ਵਾਜਾਂ ਮਾਰਦੇ
ਚਾਹਤਾਂ ਸੁਰ ਤਾਲ ਬਣਕੇ,ਹਰ ਤਰਫ ਛਾਇਆ ਕਰੇ।
ਯਾਰ ਮਿੱਤਰ ਵੇਖਕੇ ਹਨ, ਹੋ ਰਹੇ ਹੈਰਾਨ ਹੀ
ਉਮਰ ਪੀਰੀ ਰਾਗ ਸੰਧੂ, ਇਸ਼ਕ ਦੇ ਗਾਇਆ ਕਰੇ।
****
No comments:
Post a Comment